ਕਹਾਣੀ ਕਿੱਥੇ ਮਿਲਣਾ
ਤੁਸੀਂ ਸੋਚਦੇ ਹੋਣੇ ਆ ਕਿ ਮੈਂ ਦੋਸਤਾਂ ਨਾਲ ਉਹਨਾਂ ਨੂੰ ਕੰਮ ਕਰਦੇ ਹੋਏ ਕਿਉਂ ਨਹੀਂ ਮਿਲਦਾ।
ਮੈਂ ਪਿਛਲੇ ਕੁੱਛ ਸਾਲਾਂ ਵਿੱਚ ਇੱਕ ਗੱਲ ਸਿੱਖੀ ਹੈ
ਕੀ ਜਿਹੜੀਆਂ ਦੋਸਤੀਆਂ ਆਪਣੇ ਮੁਆਸ਼ਰੇ ਵਿੱਚ ਲੋੜਾਂ ਕਰਕੇ ਬਣਦੀਆਂ ਨੇ
ਉਹ ਲੋੜ ਪੂਰੀ ਹੋਣ ਤੇ ਅਕਸਰ ਖਤਮ ਹੋ ਜਾਂਦੀਆਂ ਨੇ
ਜਾਂ ਮੂੰਹ-ਮੁਲਾਹਜੇ ਲਈ ਸਰਸਰੀ ਜਿਹੀਆਂ ਰਹਿ ਜਾਂਦੀਆਂ ਨੇ
ਕੰਮ ਤੇ ਅਕਸਰ ਲੋਕ ਕਿਸੇ ਗ਼ਰਜ਼ ਲਈ ਇੱਕ ਦੂਜੇ ਨੂੰ ਮਿਲਣ ਜਾਂਦੇ ਨੇ
ਦੋਸਤ ਕੰਮ ਨਿਬੇੜ ਕੇ ਵਿਹਲੇ ਹੋ
ਦਿਲ ਦੀਆਂ ਸਾਝਾਂ ਵਧਾਉਣ ਲਈ
ਕੁੱਛ ਆਪਣੇ ਬਾਰੇ ਜਾਨਣ ਲਈ
ਕਿਸੇ ਤੋਂ ਕੁੱਛ ਸਿੱਖਣ ਲਈ ਜਾਂ ਸਾਥ ਮਾਣਨ ਲਈ
ਦੋਸਤੀ ਦੀਆਂ ਬਾਰੀਕ ਤੰਦਾਂ ਨੂੰ ਮਜ਼ਬੂਤ ਕਰਦੇ ਨੇ।
ਮੈਨੂੰ ਇਹ ਘਾਟ ਮਹਿਸੂਸ ਹੁੰਦੀ ਹੈ
ਕਿ ਜਿੰਨਾ ਮੈਂ ਕੰਮ ਵਾਲੇ ਸ਼ਾਮ ਸਿੰਘ ਨੂੰ ਤਾਂ ਜਾਣਦਾ ਉਤਨਾ ਦੋਸਤ ਸ਼ਾਮ ਵੀਰ ਨੂੰ ਨਹੀਂ...
ਤੁਸੀਂ ਦੱਸੋ ਕਿੱਥੇ ਮਿਲਣਾ ਹੈ?